ਇੱਕ ਸ਼ਿਹਰ ਦਾ ਰਿਵਾਜ਼
ਇੱਕ ਸ਼ਿਹਰ ਦਾ ਰਿਵਾਜ਼ ਨਿਯਾਰਾ ਜੀ,
ਜਿਥੇ ਸ਼ਰੀਫ਼ ਦੀ ਕੋਈ ਕਦਰ ਨਾ ਪਰ ਬੇਈਮਾਨ ਸ੍ਬ੍ਨਾ ਨੂ ਪਿਯਾਰਾ ਜੀ,
ਜਿਥੇ ਨੇਕ ਰੂਹਾਂ ਵਸਣ ਨਾ ਕਦੇ, ਪਰ ਸ਼ੈਤਾਨ ਵੱਸਦਾ ਹਰ ਗਲੀ ਤੇ ਚੁਬਾਰਾ ਜੀ,
ਜਿਥੇ ਲੋਕਾਂ ਨੂੰ ਇਨਸਾਨ ਨੇ ਦੱਸਦੇ, ਪਰ ਇਨਸਾਨਾ ਵਰਗਾ ਨਾ ਕੋਈ ਉਹਨਾ ਦਾ ਕਾਰਾ ਜੀ,
ਜਿਥੇ ਚਾਰੇ ਪਾਸੇ ਚੱਲੇ ਠੱਗੀ ਠੋਰੀ, ਪਰ ਹਰ ਮੋੜ ਤੇ ਬਨੇਯਾ ਮੰਦਿਰ, ਮਸਜਿਦ ਤੇ ਗੁਰਦਵਾਰਾ ਜੀ,
ਜਿਥੇ ਗਰੀਬ ਤਰਸੇ ਪਾਣੀ ਨੂੰ ਤੇ ਹੋਣ ਪਥਰਾਂ ਤੇ ਦੁਧ ਦੀਯਾਂ ਬੋਛਾਰਾਂ ਜੀ,
ਜਿਥੇ ਗਰੀਬ ਲਈ ਇੱਕ ਲੀੜਾ ਨਾ ਜੁੜੇ ਪਰ ਮਸੀਤਾਂ ਤੇ ਚੜਨ ਚਾਦਰਾਂ ਹਜ਼ਾਰਾਂ ਜੀ,
ਜਿਥੇ ਧੀਯਾਂ ਮਾਰਨ ਕੁਖਾਂ ਵਿਚ ਪਰ ਮਾਤਾ ਰਾਨੀ ਤੇ ਦੇਵੀਯਾਂ ਦਾ ਲਾਉਣ ਨਿੱਤ ਜੈਕਾਰਾ ਜੀ,
ਇੱਕ ਸ਼ਿਹਰ ਦਾ ਰਿਵਾਜ਼ ਨਿਯਾਰਾ ਜੀ..
ਇੱਕ ਸ਼ਿਹਰ ਦਾ ਰਿਵਾਜ਼ ਨਿਯਾਰਾ ਜੀ..

No comments:
Post a Comment