ਜ਼ੇਹਰ ਹੋਣ ਦਾ ਇਲ੍ਜ਼ਾਮ
ਰੂਹ ਨੂੰ ਸਕੂਨ ਦੇਨੀ ਐਂ, ਗਮਾਂ ਨੂੰ ਭੁਲਾ ਦੇਨੀ ਐਂ,
ਫਿਰ ਵੀ ਤੂੰ ਜ਼ੇਹਰ ਹੋਣ ਦਾ ਇਲ੍ਜ਼ਾਮ ਸਿਰ ਪਵਾ ਲੈਨੀ ਐਂ..
ਪਿਹਲੇ ਘੁੱਟ ਨਾਲ ਲਗੇਂ ਜ਼ਰਾ ਕੁ ਕੌੜੀ, ਫੇਰ ਦੂਜੇ ਘੁੱਟ ਨਾਲ ਤੂੰ ਜਨਤ ਜੇਹਾ ਮਜ਼ਾ ਦੇਨੀ ਐਂ,
ਫਿਰ ਵੀ ਤੂੰ ਜ਼ੇਹਰ ਹੋਣ ਦਾ ਇਲ੍ਜ਼ਾਮ ਸਿਰ ਪਵਾ ਲੈਨੀ ਐਂ..
ਕਿਸੇ ਤੈਨੂ ਪਿੱਤਾ ਵਿਚ ਖੁਸ਼ੀ ਤੇ ਕਿਸੇ ਵਿਚ ਗ੍ਹਮ ਤੈਨੂ,
ਹਰ ਹਾਲਾਤ ਵਿਚ ਤੂੰ ਸਜਣਾ ਵਾਂਗ ਦਿਲ ਨੂ ਸਮਝਾ ਦੇਨੀ ਐਂ,
ਫਿਰ ਵੀ ਤੂੰ ਜ਼ੇਹਰ ਹੋਣ ਦਾ ਇਲ੍ਜ਼ਾਮ ਸਿਰ ਪਵਾ ਲੈਨੀ ਐਂ..
ਕੁਝ ਗਲਾਂ ਜੋ ਰੇਹਨ ਦਫ਼ਨ ਦਿਲ ਚ, ਓਹ ਗਲਾਂ ਵੀ ਤੂੰ ਕਰ ਦਿਲ ਹੌਲਾ ਤੇ ਜ਼ੁਬਾਨੀ ਕਢਾ ਦੇਨੀ ਐਂ,
ਫੇਰ ਵੀ ਖੌਰੇ ਕਿਉਂ ਤੂੰ ਜ਼ੇਹਰ ਹੋਣ ਦਾ ਇਲ੍ਜ਼ਾਮ ਸਿਰ ਪਵਾ ਲੈਨੀ ਐਂ..
ਜ਼ੇਹਰ ਹੋਣ ਦਾ ਇਲ੍ਜ਼ਾਮ ਸਿਰ ਪਵਾ ਲੈਨੀ ਐਂ..

No comments:
Post a Comment