ਬਰਕੇ ਕਰਦਾ ਕਾਲੇ
ਕੀ ਲਿਖਾਂ ਕੁਝ ਸਮਝ ਨਾ ਆਵੇ,
ਬਸ ਕਿਤਾਬ ਦੇ ਬਰਕੇ ਕਰਦਾ ਕਾਲੇ,
ਜੋ ਦਰਦ ਪਿਰੋਏਯਾ ਸੀ ਸ਼ਿਵ ਨੇ ਅਪਨੇਯਾਂ ਗੀਤਾਂ ਚ,
ਓਹ ਦਰਦ ਕੋਈ ਆਪਣੇ ਗੀਤਾਂ ਚ ਕਿਥੋਂ ਲਿਆਵੇ,
ਮੈਂ ਤਾਂ ਬੱਸ ਬਰਕੇ ਕਰਦਾ ਕਾਲੇ..
ਸ਼ਿਵ ਜੇਹੇ ਗੀਤਾਂ ਨੂ ਲਿਖਣ ਲਈ,
ਗੋਤਾ ਕੌਣ ਦਰਦ ਦੇ ਸਮੁੰਦਰ ਚ ਲਗਾਵੇ,
ਹੰਜੂਆਂ ਦੀ ਦਵਾਤ ਚ ਪਾਕੇ, ਕਲਮ ਦਰਦ ਦੀ ਨੂ ਕੌਣ ਚਲਾਵੇ,
ਮੈਂ ਤਾਂ ਬੱਸ ਬਰਕੇ ਕਰਦਾ ਕਾਲੇ,
ਮੈਂ ਤਾਂ ਬੱਸ ਬਰਕੇ ਕਰਦਾ ਕਾਲੇ...

No comments:
Post a Comment